ਚੰਡੀਗੜ੍ਹ, (ਜਾਗੋ ਪੰਜਾਬ ਬਿਊਰੋ): ਪੰਜਾਬ ਸਰਕਾਰ ਵਲੋਂ ਹੁਣ ਇਕ ਹੋਰ ਨਵਾਂ ਟੈਕਸ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਹਰ ਕੇਬਲ ਅਤੇ ਡਿੱਸ਼ ਕਨੈਕਸ਼ਨ ਉੱਤੇ 50 ਰੁਪਏ ਇੰਟਰਟੇਨਮੈਂਟ ਟੈਕਸ ਲਾਉਣ ਦਾ ਫੈਂਸਲਾ ਕੀਤਾ ਹੈ।

ਇਸ ਟੈਕਸ ਤੋਂ ਵਿਭਾਗ ਨੂੰ ਸਾਲਾਨਾ 400 ਕਰੋੜ ਰੁਪਏ ਦੀ ਆਮਦਨ ਹੋਣ ਦਾ ਅੰਦਾਜਾ ਦੱਸਿਆ ਜਾ ਰਿਹਾ ਹੈ। ਇਸ ਟੈਕਸ ਨੂੰ ਲਾਉਣ ਦਾ ਮਤਾ ਅਗਲੀ ਕੈਬਿਨਟ ਮੀਟਿੰਗ ਵਿਚ ਰੱਖਿਆ ਜਾਵੇਗਾ।

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚਰਚਾ ਵਿਚ ਰਹੇ ਵੱਖੋ-ਵੱਖ ਮਾਫੀਆ ਵਿਚੋਂ ਇਕ ਕੇਬਲ ਮਾਫੀਆ ਵੀ ਸੀ ਜਿਸ ਬਾਰੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਲੋਂ ਇਹ ਦੋਸ਼ ਲਾਇਆ ਜਾ ਰਿਹਾ ਸੀ ਕਿ ਪੰਜਾਬ ਦੇ ਕੇਬਲ ਨੈਟਵਰਕ ‘ਤੇ ਬਾਦਲ ਪਰਿਵਾਰ ਦਾ ਕਬਜ਼ਾ ਹੈ। ਸਰਕਾਰ ਬਣਨ ਤੋਂ ਬਾਅਦ ਇਸ ਕਬਜ਼ੇ ਨੂੰ ਖਤਮ ਕਰਨ ਦੇ ਵੱਡੇ ਐਲਾਨ ਕੀਤੇ ਗਏ ਸਨ। ਪਰ ਇਸ ਫੈਂਸਲੇ ਨਾਲ ਕੇਬਲ ਮਾਫੀਆ ‘ਤੇ ਕੀ ਅਸਰ ਪਵੇਗਾ ਉਹ ਬਾਅਦ ਦੀ ਗੱਲ ਹੋਵੇਗੀ ਪਰ ਇਹ ਟੈਕਸ ਕੇਬਲ ਆਪਰੇਟਰ ਆਮ ਲੋਕਾਂ ਦੀ ਜੇਬ ਵਿਚੋਂ ਹੀ ਕਢਵਾਉਣਗੇ।

ਆਪਣੇ ਮੋਬਾਈਲ ਫੋਨ ਤੇ ਖ਼ਬਰਾਂ ਪ੍ਰਾਪਤ ਕਰਨ ਲਈ ਆਪਣੇ ਵੱਟਸਐਪ ਨੰਬਰ ਤੋਂ ਸਾਨੂੰ ਸਾਡੇ ਵੱਟਸਐਪ ਨੰਬਰ +91-734-094-7900 ‘ਤੇ ਆਪਣਾ ਨਾਮ ਲਿਖ ਕੇ ਸੁਨੇਹਾ ਭੇਜੋ ਜੀ

NO COMMENTS