ਪ੍ਰੋ. (ਡਾ.) ਆਰ. ਕੇ. ਉਪੱਲ (ਡੀ.ਲਿੱਟ.)
ਮੁੱਖੀ ਅਰਥ ਸ਼ਾਸ਼ਤਰ ਵਿਭਾਗ
ਡੀ.ਏ.ਵੀ. ਕਾਲਜ਼, ਮਲੋਟ
ਜਿਲ੍ਹਾਂ ਸ਼੍ਰੀ ਮੁਕਤਸਰ ਸਾਹਿਬ।
ਮੋਬਾ: 9478909640

ਮੋਦੀ ਸਰਕਾਰ ਦੁਆਰਾ ਆਪਣੇ ਕਾਰਜਕਾਲ ਦੌਰਾਨ ਅਨੇਕਾਂ ਇਤਿਹਾਸਕ ਫੈਂਸਲੇ ਲਏ ਗਏ ਹਨ। ਆਪਣੇ ਚੋਣ ਮਨੋਰਥ ਦੌਰਾਨ ਕਿਹਾ
ਸੀ ਕਿ ਸਾਡੀ ਸਰਕਾਰ ਆਉਣ ਤੇ ਕਾਲਾ ਧਨ ਜੋ ਵਿਦੇਸ਼ਾ ਵਿੱਚ ਬੈਂਕਾਂ ਵਿੱਚ ਬੰਦ ਪਿਆ ਹੈ ਉਸ ਨੂੰ ਵਾਪਿਸ ਲਿਆਂਦਾ ਜਾਵੇਗਾ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾ ਲਈ ਜਾਵੇਗੀ। ਗਿਰਦੀ ਹੋਈ ਆਰਥਿਕ ਵਿਕਾਸ ਦੀ ਦਰ ਨੂੰ ਵਧਉਣ ਲਈ ਪੂਰੀ ਵਾਹ ਲਾਈ ਜਾਵੇਗੀ। ਭਾਰਤ ਦੀ ਅਰਥਵਿਵਸਥਾ ਜੋ ਪੱਟੜੀ ਤੋਂ ਉਤਰ ਚੁੱਕੀ ਹੈ ਉਸ ਨੂੰ ਫਿਰ ਅਗਾਂਹ ਵਧਾਇਆ ਜਾਵੇਗਾ। ਭਾਰਤ ਸਰਕਾਰ ਨੇ ਮੋਦੀ ਜੀ ਦੀ ਅਗਵਾਈ ਹੇਠ ਇੱਕ ਬਹੁਤ ਹੀ ਦਲੇਰਆਣਾ ਫੈਂਸਲਾ ਲਿਆ ਕਿ ਭਾਵੇਂ ਅੱਜ ਅੱਧੀ ਰਾਤ ਤੋਂ (8 ਨਵੰਬਰ,2016) 500 ਅਤੇ 1000 ਰੁਪਏ ਦੇ ਨੋਟ ਗੈਰਕਾਨੂੰਨੀ ਬਣ ਜਾਵੇਗਾ। ਇਹ ਕਾਲੇ ਧਨ ‘ਤੇ ਮੋਦੀ ਦਾ ਸਰਜੀਕਲ ਸਟਰਾਇਕ ਮੰਨਿਆ ਜਾਂਦਾ ਹੈ ਅਤੇ ਇਸ ਨੂੰ ਸੱਤਿਆਗ੍ਰਾਹਿ ਵੀ ਕਿਹਾ ਜਾ ਰਿਹਾ ਹੈ। 1978 ਵਿੱਚ ਜਦੋਂ ਸ਼੍ਰ੍ਰੀ ਸਰਹਾ ਜੀ ਦਿਸਾਈ ਦੀ ਸਰਕਾਰ ਸੀ ਤਾਂ ਅਜਿਹਾ ਹੀ ਫੈਂਸਲਾ ਲਿਆ ਗਿਆ ਸੀ। 2005 ਵਿੱਚ ਮਨਮੋਹਨ ਸਿੰਘ ਹੋਰਾਂ ਨੇ ਵੀ 500 ਦਾ ਨੋਟ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ। ਚੀਨ ਅਤੇ ਫਰਾਂਸ ਵਰਗੇ ਦੇਸ਼ਾਂ ਵਿੱਚ ਤਾਂ ਪਹਿਲਾਂ ਹੀ ਵੱਡੇ ਨੋਟਾਂ ਤੇ ਸਰਕਾਰ ਦਾ ਪੂਰੀ ਤਰ੍ਹਾਂ ਕੰਟਰੋਲ ਹੈ। ਇਹੀ ਕਾਰਨ ਹੈ ਕਿ ਉੱਥੇ ਬਲੈਕ ਮਨੀ ਘੱਟ ਹੈ ਅਤੇ ਭ੍ਰਿਸ਼ਟਾਚਾਰ ਵੀ  ਨਹੀ ਹੈ। ਪਰ ਸਾਡੇ ਦੇਸ਼ ਵਿੱਚ 500 ਅਤੇ 1000 ਦੇ ਨੋਟ ਸਰਕਾਰ ਦੇ ਕੰਟਰੋਲ ਤੋਂ ਬਾਹਰ ਹੋ ਗਏ। 400 ਕਰੋੜ ਤੋ ਵੀ ਜ਼ਿਆਦਾ ਅਜਿਹੇ ਨੋਟ ਹੀ ਪਾਏ ਜਾਂਦੇ ਹਨ ਇਹੀ ਕਾਰਨ ਹੈ ਕੇ ਸਾਡੇ ਦੇਸ਼ ਵਿੱਚ ਬਲੈਕਮਨੀ, ਭ੍ਰਿਸ਼ਟਾਚਾਰ ਅਤੇ ਬੇਈਮਾਨੀ ਬਹੁਤ ਹੈ। ਸਰਕਾਰ ਦਾ ਕਹਿਣਾ ਲੋਕਾਂ ਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀ ਹੈ ਕਿਉਂਕਿ 30 ਦਸੰਬਰ ਤੱਕ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਬੈਂਕਾ ਤੇ ਡਾਕਘਰਾਂ ਵਿੱਚ ਜਮ੍ਹਾਂ ਕਰਵਾਏ ਜਾ ਸਕਦੇ ਹਨ।

dr-rk

ਕੁਝ ਕਾਰਨਾਂ ਕਰਕੇ ਜੋ ਲੋਕ 1000 ਤੇ 500 ਰੁਪਏ ਦੇ ਨੋਟ 30 ਦਸੰਬਰ 2016 ਤੱਕ ਜਮਾਂ ਨਹੀ ਕਰਵਾ ਸਕਣਗੇ ਉਹ ਆਪਣਾ
ਪਹਿਚਾਣ ਪੱਤਰ ਤੇ ਆਧਾਰ ਕਾਰਡ ਆਦਿ ਦਿਖਾ ਕੇ ਮਾਰਚ 2017 ਤੱਕ ਨੋਟ ਬਦਲਵਾ ਸਕਣਗੇ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ 2000 ਅਤੇ 500 ਦੇ ਨਵੇਂ ਨੋਟ ਜਾਰੀ ਕੀਤੇ ਜਾਣਗੇ। ਏ.ਟੀ.ਐਮ. ਤੋ ਇੱਕ ਦਿਨ ਵਿੱਚ ਸਿਰਫ 2000 ਰੁਪਏ ਹੀ ਕਢਾਏ ਜਾ ਸਕਣਗੇ ਅਤੇ ਇਸੇ ਤਰ੍ਹਾਂ ਬੈਂਕ ਖਾਤਿਆਂ ਵਿੱਚੋਂ ਇੱਕ ਦਿਨ ਵਿੱਚ ਸਿਰਫ 10000 ਰੁਪਏ ਅਤੇ ਇੱਕ ਹਫਤੇ ਵਿੱਚ 20,000 ਰੁਪਏ ਹੀ ਕਢਾਏ ਜਾ ਸਕਣਗੇ। ਉਨ੍ਹਾਂ ਭਰੋਸਾ ਜ਼ਾਹਿਰ ਕੀਤਾ ਕਿ ਬੈਂਕਾਂ ਅਤੇ ਡਾਕਘਰਾਂ ਦਾ ਸਟਾਫ ਇਸ ਉਪਲਬਧ ਸਮੇਂ ਵਿੱਚ ਨਵੇਂ ਪ੍ਰਬੰਧ ਨੂੰ ਲਾਗੂ ਕਰ ਦੇਵੇਗਾ। ਉਨ੍ਹਾ ਇਹ ਵੀ ਭਰੋਸਾ ਜ਼ਹਿਰ ਕੀਤਾ ਕਿ ਰਾਜਸੀ ਪਾਰਟੀਆਂ, ਕਾਰਕੁਟ, ਸਮਾਜਿਕ ਸੰਗਠਨ ਅਤੇ ਮੀਡੀਆ ਇਸ ਦੀ ਸਫਲਤਾਂ ਲਈ ਸਰਕਾਰ ਨਾਲੋਂ ਅੱਗੇ ਹੋ ਕੇ ਕੰਮ ਕਰੇਗਾ। ਪੈਸੇ ਬੈਂਕ ਖਾਤਿਆ ਵਿੱਚ ਜਮ੍ਹਾ ਕਰਵਾਉਣ ਤੋਂ ਇਲਾਵਾ 500 ਅਤੇ 1000 ਰੁਪਏ ਦੇ ਨੋਟਾਂ
ਬਦਲੇ ਛੋਟੀ ਕਰੰਸੀ ਵਾਲੇ ਨੋਟ ਮਨੋਨੀਤ ਬੈਂਕਾ ਤੇ ਡਾਕਘਰਾਂ ਤੋਂ ਪੈਨ, ਆਧਾਰ ਕਾਰਡ ਅਤੇ ਵੋਟਰ ਕਾਰਡ ਵਰਗੇ ਸ਼ਨਾਖਤੀ ਕਾਰਡ ਪੇਸ਼ ਕਰਕੇ 10 ਨਵੰਬਰ ਤੋਂ 24 ਨਵੰਬਰ ਤੱਕ ਲਏ ਜਾ ਸਕਦੇ ਹਨ। ਪਰ ਇਸ ਦੀ ਰੋਜ਼ਾਨਾ ਹੱਦ 4000 ਰੁਪਏ ਤੱਕ ਹੋਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹੜੇ ਲੋਕ ਇਸ ਨਾਲ 30 ਦਸੰਬਰ ਤੱਕ 500 ਤੇ 1000 ਦੇ ਨੋਟ ਜਮ੍ਹਾਂ ਨਹੀ ਕਰਵਾਂ ਸਕਣਗੇ ਉਹ ਸਬੂਤ ਅਤੇ ਕਾਰਨ ਦੱਸ ਕੇ ਅਗਲੇ ਸਾਲ 31 ਮਾਰਚ ਤੱਕ ਰਿਜ਼ਰਵ ਬੈਂਕ ਦੇ ਮਨੋਨੀਤ ਦਫਤਰਾਂ ਵਿਚ ਜਮ੍ਹਾਂ ਕਰਵਾ ਸਕਣਗੇ। ਉਹਣਾਂ ਨੇ ਕਿਹਾ ਕਿ ਕੁਝ ਦੇਰ ਲਈ ਤਾਂ ਮੁਸ਼ਕਲ ਆ ਸਕਦੀ ਹੈ। ਇਸ ਮੁਸ਼ਕਿਲਾਂ ਨੂੰ ਨਜਰ ਅੰਦਾਜ ਕਰ ਦੇਣਾ ਚਾਹਿਦਾ ਹੈ। ਇਤਿਹਾਸ ਵਿੱਚ ਇਸ ਤਰਾਂ ਦੇ ਪਲ ਆੳਂਦਾ ਹੈ। ਜਦੋਂ ਲੋਕ ਰਾਸ਼ਟਰ ਦੀ ਉਸਾਰੀ ਵਿੱਚ ਹਿੱਸਾ ਲੈਂਦੇ ਹਨ। ਇਸ ਤਰ੍ਹਾਂ ਦੇ ਪਲ ਜ਼ਿੰਦਗੀ ਵਿੱਚ ਬਹੁਤ ਘੱਟ ਆਉਂਦੇ ਹਨ। ਅੱਤਵਾਦ ਦੀ ਭਿਆਨਕਤਾ ਨੂੰ ਕੋਣ ਨਹੀ ਜਾਣਦਾ। ਸਰਹੱਦ ਪਾਰ ਸਾਡੇ ਦੁਸ਼ਮਣ ਨਕਲੀ ਕਰੰਸੀ ਨਾਲ ਦੇਸ਼ ਨੂੰ ਤਬਾਹ ਕਰ ਰਹੇ ਹਨ।ਦੇਸ਼ ਵਿੱਚ ਕਈ ਵਾਰ ਨਕਲੀ ਨੋਟਾਂ ਦੇ ਧੰਧੇ ਦਾ ਖੁਲਾਸਾ ਹੋਇਆ ਹੈ। ਭ੍ਰਿਸ਼ਟਾਚਾਰ ਅਤੇ ਅੱਤਵਾਦ ਖਿਲਾਫ ਫੈਸਲਾਕੁੰਨ ਜੰਗ ਜ਼ਰੂਰੀ ਹੈ। ਭਾਰਤ ਅੱਜ ਵਿਸ਼ਵ ਵਿੱਚ
ਚਮਕਦਾ ਸਿਤਾਰਾਂ ਬਣਿਆਂ ਹੋਇਆ ਹੈ ਹਰ ਦੇਸ਼ ਭਾਰਤ ਵੱਲ ਚੰਗੀਆਂ ਨਜ਼ਰਾਂ ਨਾਲ ਵੇਖ ਰਿਹਾ ਹੈ। ਉਨ੍ਹਾਂ ਦਾ ਕਹਿਣਾਂ ਹੈ ਕਿ ਸਭ ਕਾ ਸਾਥ, ਸਭ ਕਾ ਵਿਕਾਸ ਸਾਡਾ ਮੂਲ ਮੰਤਰ ਹੈ। ਮੋਦੀ ਸਰਕਾਰ ਗਰੀਬਾਂ ਪ੍ਰਤੀ ਸਮਰਪੀਤ ਹੈ। ਸਰਕਾਰ ਪਿੰਡਾਂ, ਗਰੀਬਾਂ ਅਤੇ ਕਿਸਾਨਾਂ ਨੂੰ ਸਮਰਪੀਤ ਹੈ। ਗਰੀਬੀ ਦੇ ਖਾਤਮੇ ਵਿੱਚ ਭ੍ਰਿਸ਼ਟਾਚਾਰ ਅਤੇ ਕਾਲਾ ਧਨ ਸਭ ਤੋ ਵੱਡੀ ਰੁਕਾਵਟ ਬਣੇ ਹੋਏ ਹਨ। ਇਸ ਸਰਜੀਕਲ ਸਟਰਾਇਕ ਨਾਲ ਕੈਸ਼ਲੈਸ ਅਰਥਵਿਵਸਥਾ ਦਾ ਵਿਕਾਸ ਹੋਵੇਗਾ। ਜੋ ਕੇ ਮੁੱਖ ਆਰਥਿਕ ਲਈ ਜਰੂਰੀ ਹੀ ਨਹੀਂ ਬਲਕਿ ਅਤਿ ਜ਼ਰੂਰੀ ਹੈ। ਭਾਰਤੇ ਦੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਮੋਦੀ ਜੀ ਦੇ ਇਸ ਫੈਂਸਲੇ ਨੂੰ ਜੀ ਆਇਆ ਕਿਹਾ ਅਤੇ ਉਨ੍ਹਾਂ ਨੇ ਕਿਹਾ ਕਿ ਹਲਕੀਆਂ- ਹਲਕੀਆਂ ਸਮੱਸਿਆਵਾਂ ਤਾਂ 2 ਜਾਂ 3 ਹਫਤੇਆਂ ਵਿੱਚ ਆਪ ਹੀ ਠੀਕ ਹੋ ਜਾਣਗੀਆਂਵਿਰੋਧੀ ਪਾਰਟੀ ਨੇ ਵੀ ਮੋਦੀ ਦੇ ਇਸ ਫੈਂਸਲੇ ਨੂੰ ਠੀਕ ਦੱਸਿਆ ਹੈ। ਪਰ ਫਿਰ ਵੀ ਕਾਂਗਰਸ ਦਾ ਕਹਣਿਾ ਹੈ ਕਿ ਨੋਟ ਬੰਦ ਕਰਨ ਤੋਂ ਪਹਿਲਾਂ ਲੋਕਾਂ ਨੂੰ ਦਿਲੋਂ ਤਿਆਰ ਕਰ ਲੈਣਾ ਚਾਹੀਦਾ ਸੀ। ਬਾਕੀ ਸਮਾਂ ਹੀ ਦੱਸੇਗਾ ਕੇ
ਮੋਦੀ ਦੀ ਇਹ ਗੇਮ ਕਿੰਨੀ ਕੁ ਚੰਗੀ ਹੈ। ਪਰ ਸਭ ਨੇ ਹੀ ਇਸ ਨੂੰ ਇਤਿਹਾਸਕ ਅਤੇ ਇਨਕਲਾਬੀ ਫ਼ੈਂਸਲਾ ਹੀ ਕਰਾਰ ਦਿੱਤਾ ਹੈ। ਇਸ ਨੂੰ
ਸ਼ੁਰੂ ਕਰਨ ਤੋਂ ਪਹਿਲਾ ਸਰਕਾਰ ਨੇ ਵੀ.ਡੀ.ਐਸ. ਸਕੀਮ ਵੀ ਸ਼ੁਰੂ ਕੀਤੀ ਸੀ ਉਸ ਦਾ ਹੁੰਗਾਰਾ ਮਿਲਿਆ ਪਰ ਘੱਟ ਇਸ ਲਈ ਹੀ ਇਹ ਸਰਜੀਕਲ ਸਟਰਾਇਕ ਕਾਲੇ ਧਨ ਉਪਰ ਕਰਨੀ ਪਈ। ਬਲੈਕਮਨੀ ਕੰਟਰੋਲ ਹੋ ਜਾਵੇਗੀ ਅਤੇ ਪੈਸਾ ਮਾਰਕੀਟ ਵਿੱਚ ਆਵੇਗਾ ਜਿਸ ਨਾਲ ਜੀ.ਡੀ.ਪੀ. ਦੇ ਹੋਰ ਵਿਕਾਸ ਹੋਵੇਗਾ ਅਤੇ ਨਕਲੀ ਕਰੰਸੀ ਤੇ ਨੱਥ ਪਵੇਗੀ। ਦੇਖਣ ਤੋਂ ਇਹ ਲੱਗਦਾ ਹੈ ਕਿ ਸਿਰਫ਼ ਉਹ ਲੋਕ ਹੀ ਇਸ ਫ਼ੈਸਲੇ ਦੇ ਖ਼ਿਲਾਫ ਹਨ ਜ਼ੋ ਭ੍ਰਿਸ਼ਟ ਹਨ ਅਤੇ ਭ੍ਰਿਸ਼ਟਾਚਾਰ ਵਿੱਚ ਵਿਸ਼ਵਾਸ਼ ਕਰਦੇ ਹਨ। ਅਜਿਹੇ ਨੋਟ ਬੰਦ ਹੋਣ ਦਾ ਨੁਕਸਾਨ ਸਭ ਤੋਂ ਜ਼ਿਆਦਾ ਵੱਡੇ ਵਪਾਰੀਆਂ ਨੂੰ ਅਤੇ ਲੀਡਰਾਂ ਨੂੰ ਹੋਵੇਗਾ। ਜਿਹੜਾ ਬੰਦਾ ਨੌਕਰੀ ਨਾਲ ਗੁਜ਼ਾਰਾ ਕਰਦਾ ਹੈ ਉਸ ਨੂੰ ਤਾਂ ਲਾਭ ਹੀ ਹੋਵੇਗਾ। ਕਈ ਰਾਜਨੀਤਕ ਪਾਰਟੀਆਂ ਜ਼ੋ ਹੁਣ ਪਾਵਰ ਵਿੱਚ ਨਹੀਂ ਹਨ ਪਰ ਹੁਣ ਦਿਲੋਂ ਬਹੁਤ ਖੁਸ਼ ਹਨ ਕਿਉਂਕਿ ਹੁਣ ਵੋਟਾ ਖਰੀਦੀਆ ਨਹੀ ਜਾ ਸਕਦੀਆਂ। ਸਭ ਲਈ ਇਕੋ ਜਿਹਾ ਮੈਂਦਾਨ ਹੋਵੇਗਾ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਹੈ। ਯੋਗ ਗੁਰੂ ਬਾਬਾ ਰਾਮਦੇਵ ਦਾ ਕਹਿਣਾ ਹੈ ਕਿ ਉਹ ਦਿਲੋਂ ਖੁਸ਼ ਹਨ ਕਿਉਂਕਿ ਉਨ੍ਹਾਂ ਦਾ ਸੁਪਨਾ ਪੁਰਾ ਹੁੰਦਾ ਨਜਰ ਆ ਰਿਹਾ ਹੈ। ਅਜਿਹਾ ਹੋਣ ਨਾਲ ਮੋਦੀ ਸਰਕਾਰ ਨਾਲ ਉਹਨ੍ਹਾ ਦੀ ਨਿਰਾਜ਼ਗੀ ਵੀ ਘੱਟ ਗਈ। ਅੱਜ ਕਲ੍ਹ ਲੋਕ ਮੋਦੀ ਸਰਕਾਰ ਦੇ ਖੂਬ ਸੌਲੇ ਗਾ ਰਹੇ ਹਨ। ਹੁਣ ਲੋਕ ਚਾਹੁੰਦੇ ਹਨ ਕਿ ਟੈਕਸ ਪ੍ਰਣਾਲੀ ਵਿੱਚ ਵੀ ਸੁਧਾਰ ਕੀਤਾ
ਜਾਵੇ। ਫਰਵਰੀ 2017 ਵਿੱਚ ਪੰਜਾਬ ਦੀ ਨਵੀਂ ਸਰਕਾਰ ਹੈ। ਲੋਕਾਂ ਦਾ ਕਹਿਣਾ ਹੈ ਕਿ ਹੁਣ ਜਾਲੀ ਅਤੇ ਬਲੈਕਮਨੀ ਦਾ ਰੋਲ ਤਾਂ ਵੋਟਾਂ ਵਿੱਚ ਖ਼ਤਮ ਹੋ ਗਿਆ, ਹੁਣ ਤਾਂ ਸਿਰਫ਼ ਸ਼ਰਾਬ ਅਤੇ ਗੁੰਡਾਗਰਦੀ ਨੂੰ ਕੰਟਰੋਲ ਕਰਨਾ ਹੈ। ਵਕਤ ਨਾਲ ਇਹ ਵੀ ਠੀਕ ਹੋ ਜਾਵੇਗਾ। ਭਾਰਤ ਵਿਚੋ ਮੋਦੀ ਸਰਕਾਰ ਦੇ ਲਏ ਗਏ ਇਸ ਵੱਡੇ ਫੈਂਸਲੇ ਨਾਲ ਕਈ ਤਰ੍ਹਾਂ ਦੇ ਪ੍ਰਭਾਵ ਪੈਣਗੇ। ਬਲੈਕਮਨੀ ਅਤੇ ਭ੍ਰਿਸ਼ਟਾਚਾਰ ਘਟੇਗਾ। ਜ਼ਆਲੀ ਕਰੰਸੀ ਪੈਦਾ ਕਰਨ ਵਾਲੇ ਦੇਸ਼ਾਂ ਦੇ ਮੂੰਹ ਤੇ ਚਪੇੜ ਵੱਜੇਗੀ। ਖ਼ਾਸ ਤੌਰ ਤੇ ਪਾਕਿਸਤਾਨ ਵਰਗੇ ਦਹਿਸ਼ਤਗਰਦ ਦੇਸ਼ਾਂ ਦੇ ਮੂੰਹ ਤੇ ਕਰਾਰੀ ਚਪੇਟ ਵੱਜੀ ਹੈ ਕਿਉਂਕਿ ਇਹ ਭਾਰਤ ਵਿੱਚ ਨਕਲੀ ਕਰੰਸੀ ਫੈਲਾਉਂਦੇ ਹਨ। ਹਥਿਆਰਾਂ ਦਾ ਅਤੇ ਨਸ਼ੇ ਵਾਲੀਆਂ ਦੁਵਾਈਆਂ ਦਾ ਵਪਾਰ ਕਰਦੇ ਹਨ ਅਤੇ ਕਰਾਉਂਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਮੋਦੀ ਸਰਕਾਰ ਦਾ ਇਹ ਫ਼ੈਸਲਾ ਲੋਕ ਹਿੱਤ ਵਿਚ ਹੈ। ਆਉਣ ਵਾਲੇ ਸਮੇਂ ਵਿੱਚ ਇਸ ਦੇ ਸਾਰਥਿਕ ਨਤੀਜੇ ਨਿਕਲਣਗੇ। ਅੱਤਵਾਦ ਨੂੰ ਰੋਕਣ ਵਿੱਚ ਇਹ ਫੈਂਸਲਾ ਬਹੁਤ ਮਹੱਤਵ ਰੱਖਦਾ ਹੈ। ਜ਼ਾਅਲੀ ਨੋਟ ਛਾਪਣ ਵਾਲਿਆਂ ਨੂੰ ਹਾਰਟ ਅਟੈਕ ਹੋ ਰਿਹਾ ਹੈ। ਰਿਕਸ਼ਾ ਚਲਾਉਣ ਵਾਲਾ ਖੁਸ਼ ਹੈ। ਜ਼ੋ ਲੋਕ ਰਾਜਨੀਤਕ ਪਾਰਟੀਆਂ ਨੂੰ ਇਲੈਕਸ਼ਨਾ ਵਿੱਚ ਫੰਡ ਦਿੰਦੇ ਹਨ ਅੱਜ ਕੰਗਾਲ ਨਜਰ ਆਉਂਦੇ ਹਨ। ਇਸ ਲਈ ਮੋਦੀ ਜੀ ਦਾ ਇਹ ਫੈਂਸਲਾ ਬਲੈਕਮਨੀ, ਭ੍ਰਿਸ਼ਟਾਚਾਰ ਅਤੇ ਦਹਿਸ਼ਤਗਰਦੀ ਦੇ ਖ਼ਿਲਾਫ ਹੈ ਅਤੇ ਦੇਸ਼ ਦੇ ਹਿੱਤ ਵਿਚ ਹੈ। ਮੋਦੀ ਦੇ ਇਸ ਫ਼ੈਸਲੇ ਦਾ ਸੁਵਾਗਤ ਕੇਵਲ ਭਾਰਤ ਵਿੱਚ ਹੀ ਨਹੀ ਬਲਕਿ ਸਾਰੇ ਸੰਸਾਰ ਵਿੱਚ ਇਸ ਫੈਂਸਲੇ ਦੀ ਜੈ-ਜੈ ਕਾਰ ਹੋ ਰਹੀ ਹੈ। ਇਸ ਸੁਧਾਰ ਦੀ ਸਫਲਤਾ ਤੋਂ ਬਾਅਦ ਕਈ ਹੋਰ ਵੀ ਆਰਥਿਕ ਹਾਲਤ ਸੁਧਰੇਗੀ, ਐਫ.ਡੀ.ਈ. ਹੋਰ ਭਾਰਤ ਵਿੱਚ ਆਵੇਗੀ। ਕੀਮਤਾਂ
ਘੱਟਣ ਦੀ ਆਸ਼ਾ ਜਾਗੀ ਹੈ। ਭਾਰਤ ਹੁਣ ਤੱਕ 1650 ਕਰੋੜ ਦੇ 500 ਦੇ ਨੋਟ ਅਤੇ 670 ਕਰੋੜ ਦੇ 1000 ਵਾਲੇ ਨੋਟ ਮਾਰਕੀਟ ਵਿੱਚ ਹਨ, ਹੁਣ ਬਾਹਰ ਆਉਣੇ ਸ਼ੁਰੂ ਹੋ ਗਏ ਹਨ। ਕਿਉਂਕਿ ਕੁਝ ਦੇਰ ਤੋਂ ਬਾਅਦ ਉਨ੍ਹਾ ਕੂੜਾ ਬਣ ਜਾਣਾ ਹੈ। ਇਸ ਇਤਿਹਾਸਕ ਫ਼ੈਂਸਲੇ ਨਾਲ ਗ਼ਰੀਬਾ ਲੂੰ ਅਤੇ ਮਿਡਲ ਕਲਾਸ ਦੇ ਲੋਕਾਂ ਨੂੰ ਕਾਫ਼ੀ ਲਾਭ ਹੋਵੇਗਾ। ਜ਼ਮੀਨ ਦੀਆਂ ਕੀਮਤਾਂ, ਘਟੱਣਗੀਆਂ ਅਤੇ ਸਿੱਖਿਆ ਸਸਤੀ
ਹੋਣ ਦੀ ਸੰਭਾਵਨਾ ਹੈ। ਹੈਲਥ ਸੇਵਾਵਾਂ ਆਮ ਲੋਕ ਤੱਕ ਪਹੁੰਚਣ ਲੱਗਣਗੀਆਂ। ਅੱਤਵਾਦੀਆਂ ਨੂੰ ਜੋ ਬਾਹਰਲੇ ਦੇਸ਼ ਫੰਡ ਕਰਦੇ ਸਨ ਹੁਣ ਸਾਵਧਾਨ ਹੋ ਜਾਣਗੇ। ਦਾਊਦ ਜ਼ੋ ਕਿ ਮੰਨਿਆ ਜਾਂਦਾ ਹੈ ਕਿ ਦਹਿਸ਼ਤਗਰਦੀ ਨੂੰ ਫੈਲਾਉਣ ਲਈ ਪੈਸਾ ਦਿੰਦਾ ਹੈ ਅੱਜ ਮੱਥੇ ਤੇ ਹੱਥ ਮਾਰਦਾ ਹੋਵੇਗਾ, ਕੰਗਾਲ ਬਣ ਜਾਵੇਗਾ। ਭਾਰਤ ਵਿੱਚ ਜੋ ਕਰੋੜਾਂ ਦੀ ਜਾਅਲੀ ਕਰੰਸੀ ਚੱਲ ਰਹੀ ਹੈ ਉਸ ਦਾ ਅੰਤ ਹੋ ਜਾਵੇਗਾ।
ਹੁਣ ਭਾਰਤ ਸਰਕਾਰ ਨੂੰ ਨਵੀਂ ਸਰੀਜ਼ ਦਾ 500 ਦਾ ਨੋਟ ਛਾਪਿਆ ਹੈ। ਇਸ ਦਾ ਡਿਜ਼ਾਇਨ ਪਹਿਲਾ ਨਾਲੋ ਅਲੱਗ ਹੈ। ਇਸ ਦਾ ਰੰਗ, ਸਾਈਜ, ਥੀਮ, ਪਹਿਲਾ ਨਾਲੋ ਅਲੱਗ ਹੈ। ਇਸ ਦਾ ਸਾਈਜ਼ 63 ਐਮ.ਐਮ. ×ੳਮਪ; 150 ਐਮ.ਐਮ. ਹੈ। ਇਸ ਦਾ ਰੰਗ ਸਟੋਨ ਗਰੇ ਹਨ। ਅਤੇ ਇਸ ਉਪਰ ਭਾਰਤ ਦੇ ਸੱਭਿਆਚਾਰ ਲਾਲ ਕਿਲੇ ਦੀ ਤਸਵੀਰ ਲੱਗੀ ਹੈ। ਇਸੇ ਹੀ ਤਰੀਕੇ ਨਾਲ 2000 ਦਾ ਨਵਾਂ ਨੋਟ ਨੀਵੀਂ ਸਰੀਜ਼ ਵਿੱਚ ਹੈ। ਜਿਸ ਨੂੰ ਮਹਾਤਮਾ ਗਾਂਧੀ ਨਵੀਂ ਸੀਰੀਜ਼ ਕਿਹਾ ਜਾਂਦਾ ਹੈ। ਨੋਟ ਦਾ ਰੰਗ ਮੈਂਜਾਂਟਾ ਹੈ। ਇਸ ਦਾ ਆਕਾਰ 66 ਐਮ.ਐਮ.×ੳਮਪ;166 ਐਮ.ਐਮ. ਹੋਵੇਗਾ। ਇਹ ਕਿਹਾ ਜਾ ਸਕਦਾ ਹੈ ਕਿ ਕੁਲ ਮਿਲਾ ਕੇ ਗ਼ਰੀਬਾ ਨੂੰ ਫਾਇਦਾ ਹੋਵੇਗਾ, ਬਲੈਕਮਨੀ ਘਟੇਗੀ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਵੇਗੀ। ਜਾਅਲ ਕਰੰਸੀ ਦਾ ਕਾਰੋਬਾਰ ਬੰਦ ਹੋ ਜਾਵੇਗਾ। ਅੱਤਵਾਦ ਫੈਲਾਉਣ ਵਾਲੇ ਦੇਸ਼ ਅਤੇ
ਜਾਅਲੀ ਕਰੰਸੀ ਰਾਂਹੀ ਹਥਿਆਰ ਸਪਲਾਈ ਕਰਨ ਤੇ ਮਿੱਥੇ ਰੋਕ ਲੱਗੇਗੀ। ਭਾਰਤ ਦੀ ਅਰਥਵਿਵਸਥਾ ਸੋਨੇ ਵਾਂਗੂ ਚਮਕਗੀ, ਅਤੇ ਬਾਹਰਲੇ ਦੇਸ਼ ਭਾਰਤ ਵਿੱਚ ਕੀਤੇ ਗਏ ਇਸ ਸੁਧਾਰ ਦੀ ਉਦਾਹਰਣ ਦਿਆ ਕਰਣਗੇ।

ਆਪਣੇ ਮੋਬਾਈਲ ਫੋਨ ਤੇ ਖ਼ਬਰਾਂ ਪ੍ਰਾਪਤ ਕਰਨ ਲਈ ਆਪਣੇ ਵੱਟਸਐਪ ਨੰਬਰ ਤੋਂ ਸਾਨੂੰ ਸਾਡੇ ਵੱਟਸਐਪ ਨੰਬਰ +91-734-094-7900 ‘ਤੇ ਆਪਣਾ ਨਾਮ ਲਿਖ ਕੇ ਸੁਨੇਹਾ ਭੇਜੋ ਜੀ

NO COMMENTS