ਇਹ ਸਮਝੀ ਨਾ ਅਸੀਂ ਡਰ ਰਹੇ
ਅਸੀਂ ਜਖ਼ਮ ਨੂੰ ਸੂਰਜ ਕਰ ਰਹੇ

ਅਸੀਂ ਹਮ-ਖਿਆਲੀ ਭਾਲ ਕੇ
ਲਹੂ ਨਾਲ ਮਸ਼ਾਲਾਂ ਬਾਲ ਕੇ
ਅਸੀਂ ਪੜ ਰਹੇ, ਅਸੀਂ ਸੜ ਰਹੇ
ਖ਼ੁਦ ਸੜ ਕੇ ਚਾਨਣ ਕਰ ਰਹੇ
ਇਹ ਸਮਝੀ ਨਾ ਅਸੀ ਡਰ ਰਹੇ
ਅਸੀਂ ਜਖ਼ਮ ਨੂੰ ਸੂਰਜ ਕਰ ਰਹੇ

ਅਸੀਂ ਸਮਝ ਰਹੇ ਤੇਰੀ ਚਾਲ ਨੂੰ
ਸਾਡੇ ਉੱਤੇ ਬੁਣੇ ਹੋਏ ਜਾਲ ਨੂੰ
ਬੋਲੇ ਸੋ ਨਿਹਾਲ ਤੇ ਸਤਿ ਸ਼੍ਰੀ ਅਕਾਲ ਨੂੰ
ਅਸੀਂ ਤੈਥੋਂ ਮੁਕਤ ਹਾਂ ਕਰ ਰਹੇ
ਇਹ ਸਮਝੀ ਨਾ ਅਸੀ ਡਰ ਰਹੇ
ਅਸੀ ਜਖ਼ਮ ਨੂੰ ਸੂਰਜ ਕਰ ਰਹੇ

ਉਹ ਨਿਰਾ ਕਹਿਰ ਮਹੀਨਾ ਜੂਨ ਦਾ
ਜੋ ਬਣਿਆ ਸਿਖ਼ਰ ਹੈ, ਅੱਜ ਜਨੂਨ ਦਾ
ਫੱਟਾਂ’ਚ ਭਰੇ ਲੂਣ ਦਾ ਬੇਦੋਸ਼ੇ ਡੁੱਲੇ ਖੂਨ ਦਾ
ਅਸੀ ਹੱਕ ਲੈਣ ਲਈ ਜਜ਼ਬਾ ਭਰ ਰਹੇ
ਇਹ ਸਮਝੀ ਨਾ ਅਸੀਂ ਡਰ ਰਹੇ
ਅਸੀ ਜਖ਼ਮ ਨੂੰ ਸੂਰਜ ਕਰ ਰਹੇ

ਸਾਡਾ ਮਾਰਗ ਬੜਾ ਸਹਾਵਣਾ
ਅਸੀਂ ਮੰਜ਼ਿਲ ਤੱਕ ਹੈ ਜਾਵਣਾ
ਇੱਕ ਦਿਨ ਕੌਮੀ ਘਰ ਬਣਾਵਣਾ
ਉਂਝ ਆਪਣਾ ਚਾਹੇ ਨਾ ਘਰ ਰਹੇ
ਇਹ ਸਮਝੀ ਨਾ ਅਸੀ ਡਰ ਰਹੇ
ਅਸੀ ਜਖ਼ਮ ਨੂੰ ਸੂਰਜ ਕਰ ਰਹੇ ।।

ਲੇਖਕ: ਸਤਵੰਤ ਸਿੰਘ

ਆਪਣੇ ਮੋਬਾਈਲ ਫੋਨ ਤੇ ਖ਼ਬਰਾਂ ਪ੍ਰਾਪਤ ਕਰਨ ਲਈ ਆਪਣੇ ਵੱਟਸਐਪ ਨੰਬਰ ਤੋਂ ਸਾਨੂੰ ਸਾਡੇ ਵੱਟਸਐਪ ਨੰਬਰ +91-734-094-7900 ‘ਤੇ ਆਪਣਾ  ਨਾਮ ਲਿਖ ਕੇ ਸੁਨੇਹਾ ਭੇਜੋ ਜੀ

NO COMMENTS