ਮੈਚ ਜਿੱਤਣ ਤੋਂ ਬਾਅਦ ਖੁਸ਼ੀ ਦਾ ਇਜ਼ਹਾਰ ਕਰਦੀਆਂ ਹੋਈਆਂ ਇੰਗਲੈਂਡ ਦੀਆਂ ਖਿਡਾਰਨਾਂ

ਲੰਡਨ, (ਜਾਗੋ ਪੰਜਾਬ ਬਿਊਰੋ): ਇੰਗਲੈਂਡ ਵਿਚ ਖੇਡੇ ਗਏ ਔਰਤ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿਚ ਬੀਤੇ ਕੱਲ੍ਹ ਭਾਰਤੀ ਕੁੜੀਆਂ ਨੂੰ ਇੰਗਲੈਂਡ ਦੀਆਂ ਕੁੜੀਆਂ ਹੱਥੋਂ ਇਕ ਸਖਤ ਮੁਕਾਬਲੇ ਤੋਂ ਬਾਅਦ ਹਾਰ ਦਾ ਸਾਹਮਣਾ ਕਰਨਾ ਪਿਆ। ਇੰਗਲੈਂਡ ਦੀ ਟੀਮ ਨੇ 9 ਦੌੜਾਂ ਨਾਲ ਮੈਚ ਜਿੱਤ ਕੇ ਵਿਸ਼ਵ ਕੱਪ ਦੀ ਟਰਾਫੀ ‘ਤੇ ਕਬਜ਼ਾ ਕੀਤਾ।

ਇੰਗਲੈਂਡ ਵਲੋਂ ਪਹਿਲਾਂ ਖੇਡਦਿਆਂ ਬਣਾਈਆਂ 219 ਦੌੜਾਂ ਸਰ ਕਰਨ ਲਈ ਮੈਦਾ ‘ਤੇ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਵਧੀਆਂ ਰਹੀ ਤੇ ਇਕ ਸਮੇਂ ਭਾਰਤ ਨੇ ਮਹਿਜ਼ 3 ਵਿਕਟਾਂ ‘ਤੇ 191 ਦੌੜਾਂ ਬਣਾ ਲਈਆਂ ਸੀ। ਉਸ ਸਮੇਂ ਭਾਰਤ ਦੀ ਜਿੱਤ ਯਕੀਨੀ ਲੱਗ ਰਹੀ ਸੀ। ਪਰ ਉਸ ਤੋਂ ਬਾਅਦ ਖੇਡ ਵਿਚ ਵੱਡਾ ਉਲਟਫੇਰ ਹੋਇਆ ਅਤੇ ਭਾਰਤ ਦੀ ਸਾਰੀ ਟੀਮ 219 ਦੌੜਾਂ ‘ਤੇ ਢੇਰ ਹੋ ਗਈ।

ਇੰਗਲੈਂਡ ਵੱਲੋਂ ਅਨਿਆ ਸ਼੍ਰਬਸੋਲ ਨੇ 46 ਦੌੜਾਂ ਦੇ ਛੇ ਵਿਕਟਾਂ ਲਈਆਂ। ਐਲਕਸ ਹਾਰਟਲੇ ਨੇ 58 ਦੌੜਾਂ ਦੇ ਕੇ 2 ਵਿਕਟਾਂ ਲਈਆਂ।

ਭਾਰਤ ਵੱਲੋਂ ਪੂਨਮ ਰਾਊਤ ਨੇ 80 ਗੇਂਦਾਂ ’ਤੇ 51 ਦੌੜਾਂ ਬਣਾਈਆਂ ਅਤੇ ਤੀਜੀ ਵਿਕਟ ਲਈ 95 ਦੌੜਾਂ ਦੀ ਭਾਈਵਾਲੀ ਕੀਤੀ। ਇਸ ਤੋਂ ਬਾਅਦ ਵੇਦਾ ਕਿ੍ਸ਼ਨਾਮੂਰਤੀ ਦੀਆਂ 34 ਗੇਂਦਾਂ ’ਤੇ 35 ਦੌੜਾਂ ਦੀ ਲਾਹੇਵੰਦ ਪਾਰੀ ਨਾਲ ਭਾਰਤ ਇਕ ਸਮੇਂ ਤੇਜ਼ੀ ਨਾਲ ਜਿੱਤ ਵੱਲ ਵਧ ਰਿਹਾ ਸੀ ਅਤੇ ਜਿੱਤ ਲਈ ਉਸ ਨੂੰ 38 ਦੌੜਾਂ ਦੀ ਲੋੜ ਸੀ। ਪਰ ਅਖੀਰ ਵਿੱਚ ਭਾਰਤੀ ਟੀਮ 48.4 ਓਵਰਾਂ ਵਿੱਚ 219 ਦੌੜਾਂ ’ਤੇ ਢੇਰ ਹੋ ਗਈ। ਇਹ ਦੂਜਾ ਮੌਕਾ ਹੈ ਜਦੋਂ ਭਾਰਤੀ ਮਹਿਲਾ ਟੀਮ ਵਿਸ਼ਵ ਕੱਪ ਦੇ ਫਾਈਨਲ ਵਿੱਚ ਹਾਰੀ ਹੈ। ਇਸ ਤੋਂ ਪਹਿਲਾਂ 2005 ਵਿੱਚ ਆਸਟਰੇਲੀਆ ਨੇ ਉਸ ਨੂੰ ਵਿਸ਼ਵ ਚੈਂਪੀਅਨ ਬਣਨ ਤੋਂ ਰੋਕਿਆ ਸੀ।

ਭਾਰਤੀ ਬੱਲੇਬਾਜ਼ ਉਮੀਦ ਅਨੁਸਾਰ ਖਰੇ ਨਹੀਂ ਉਤਰੇ। ਸਮਿ੍ਤੀ ਮੰਦਾਨਾ ਸਿਫਰ ’ਤੇ ਆਉੂਟ ਹੋਈ ਅਤੇ ਲਗਾਤਾਰ ਸੱਤਵੇਂ ਮੈਚ ਵਿੱਚ ਨਾਕਾਮ ਰਹੀ। ਭਾਰਤ ਨੂੰ ਕਰਾਰਾ ਝਟਕਾ ਕਪਤਾਨ ਮਿਤਾਲੀ ਰਾਜ ਦੇ 17 ਦੌੜਾਂ ਦੇ ਆਊਟ ਹੋਣ ’ਤੇ ਲੱਗਾ ਜੋ ਆਪਣੀ ਗਲਤੀ ਨਾਲ ਰਨ ਆਊਟ ਹੋਈ। ਹਰਮਨਪ੍ਰੀਤ ਨੇ ਸੋਚ ਸਮਝ ਕੇ ਬੱਲੇਬਾਜ਼ੀ ਕੀਤੀ ਪਰ ਉਸ ਨੇ ਢਿੱਲੀਆਂ ਗੇਂਦਾਂ ’ਤੇ ਸ਼ਾਟ ਲਗਾਏ। ਉਸ ਨੇ ਐਲਕਸ ਹਰਟਲ ਦੇ ਓਵਰ ਵਿੱਚ ਦੋ ਛੱਕੇ ਮਾਰੇ। ਪਰ ਇਸ ਦੇ ਬਾਵਜੂਦ 25 ਓਵਰਾਂ ਤਕ ਭਾਰਤੀ ਟੀਮ ਦਾ ਸਕੋਰ ਦੋ ਵਿਕਟਾਂ ’ਤੇ 92 ਸੀ। ਭਾਰਤ ਨੇ 27ਵੇਂ ਓਵਰਾਂ ਵਿੱਚ ਸਕੋਰ ਤੀਜੇ ਅੰਕ ਤਕ ਪਹੁੰਚਾਇਆ। ਭਾਰਤ ਨੇ ਮਜ਼ਬੂਤ ਸ਼ੁਰੂਆਤ ਕੀਤੀ। ਪਰ ਮੱਧ ਗਤੀ ਦੀ ਗੇਂਦਬਾਜ਼ ਅਨਿਆ ਸ਼੍ਰਬਸੋਲ ਦੀ ਘਾਤਕ ਗੇਂਦਬਾਜ਼ੀ ਦੇ ਸਾਹਮਣੇ ਭਾਰਤ ਨੇ ਅੱਜ ਇਥੇ 28 ਦੌੜਾਂ ਦੇ ਸਕੋਰ ’ਤੇ ਆਪਣੀਆਂ ਸੱਤ ਵਿਕਟਾਂ ਗੁਆਈਆਂ। ਇੰਗਲੈਂਡ ਨੇ ਫਾਈਨਲ ਵਿੱਚ ਸ਼ਾਨਦਾਰ ਵਾਪਸੀ ਦਾ ਨਮੂਨਾ ਪੇਸ਼ ਕੀਤਾ ਅਤੇ ਆਖਿਰੀ ਨੌਂ ਵਿਕਟਾਂ ਨਾਲ ਜਿੱਤ ਦਰਜ ਕੀਤੀ।

ਇਸ ਤੋਂ ਪਹਿਲਾਂ ਤਜਰਬੇਕਾਰ ਝੂਲਨ ਗੋਸਵਾਮੀ ਦੀ ਘਾਤਕ ਗੇਂਦਬਾਜ਼ੀ ਅਤੇ ਫਿਰਕੀ ਗੇਂਦਬਾਜ਼ਾਂ ਦੇ ਚੰਗੇ ਯੋਗਦਾਨ ਨਾਲ ਭਾਰਤ ਨੇ ਆਈਸੀਸੀ ਮਹਿਲਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਮੇਜ਼ਬਾਨ ਇੰਗਲੈਂਡ ਨੂੰ ਸੱਤ ਵਿਕਟਾਂ ’ਤੇ 228 ਦੌੜਾਂ ’ਤੇ ਰੋਕ ਦਿੱਤਾ ਸੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਇੰਗਲੈਂਡ ਨੇ ਧੀਮੀ ਗਤੀ ਦੀ ਪਿੱਚ ’ਤੇ 16 ਗੇਂਦਾਂ ’ਤੇ ਆਪਣੀਆਂ ਤਿੰਨ ਵਿਕਟਾਂ ਗੁਆਂ ਦਿੱਤੀਆਂ। ਸਰਾਹ ਟੇਲਰ(45) ਅਤੇ ਨਤਾਲੀ ਸੀਵਰ(51) ਨੇ ਚੌਥੀ ਵਿਕਟ ਲਈ 83 ਦੌੜਾਂ ਬਣਾ ਕੇ ਟੀਮ ਨੂੰ ਕੁਝ ਮਜ਼ਬੂਤ ਦਿੱਤੀ। ਪਰ ਅਜਿਹੇ ਮੌਕੇ ’ਤੇ ਝੂਲਨ ਦੀ ਸ਼ਾਨਦਾਰ ਗੇਂਦਬਾਜ਼ੀ ’ਤੇ ਇੰਗਲੈਂਡ ਨੇ ਮੁੜ 18 ਗੇਂਦਾਂ ’ਤੇ ਆਪਣੀਆਂ ਤਿੰਨ ਵਿਕਟਾਂ ਗੁਆ ਦਿੱਤੀਆਂ। ਅਖੀਰ ਵਿੱਚ ਕੈਥਰੀਨ ਬਰੰਟ(34)ਅਤੇ ਜੇਨੀ ਗੁਨ(ਨਾਬਾਦ)ਦੀਆਂ ਕੋਸ਼ਿਸ਼ਾਂ ਦੀ ਬਦੌਲਤ ਇੰਗਲੈਂਡ ਚੁਣੌਤੀਪੂਰਨ ਸਕੋਰ ਬਣਾਉਣ ਵਿੱਚ ਸਫ਼ਲ ਰਿਹਾ। ਝੂਲਨ ਨੇ ਬਿਹਤਰੀਨ ਗੇਂਦਬਾਜ਼ੀ ਦਾ ਨਮੂਨਾ ਪੇਸ਼ ਕੀਤਾ। ਉਸ ਨੇ 10 ਓਵਰਾਂ ਵਿੱਚ 23 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਤੇ ਇੰਗਲੈਂਡ ਦੇ ਮੱਧਕ੍ਰਮ ਨੂੰ ਪੈਵੇਲੀਅਨ ਭੇਜ ਦਿੱਤਾ। ਲੈਗ ਸਪਿੰਨਰ ਪੂਨਮ ਯਾਦਵ ਨੇ ਸਿਖਰਲੇ ਕ੍ਰਮ ਨੂੰ ਤੋੜਨ ਵਿੱਚ ਅਹਿਮ ਭੂਮਿਕਾ ਨਿਭਾਈ। ਉਸ ਨੇ 36 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਰਾਜੇਸ਼ਵਰੀ ਗਾਇਕਵਾੜ ਨੇ ਇਕ ਵਿਕਟ ਲਿਆ।

ਆਪਣੇ ਮੋਬਾਈਲ ਫੋਨ ਤੇ ਖ਼ਬਰਾਂ ਪ੍ਰਾਪਤ ਕਰਨ ਲਈ ਆਪਣੇ ਵੱਟਸਐਪ ਨੰਬਰ ਤੋਂ ਸਾਨੂੰ ਸਾਡੇ ਵੱਟਸਐਪ ਨੰਬਰ +91-734-094-7900 ‘ਤੇ ਆਪਣਾ ਨਾਮ ਲਿਖ ਕੇ ਸੁਨੇਹਾ ਭੇਜੋ ਜੀ

NO COMMENTS