ਬ੍ਰੈਂਮਟਨ, (ਜਾਗੋ ਪੰਜਾਬ ਬਿਊਰੋ) – ਉਂਟਾਰੀਓ ’ਚ 11 ਮਈ ਤੋਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਸਾਊਥ ਏਸ਼ੀਆ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਵਿੱਚ ਵਿੱਚ ਵੱਖ-ਵੱਖ ਜ਼ਬਾਨਾਂ ’ਚ ਬਣੀਆਂ 100 ਕਲਾਤਮਕ ਫਿਲਮਾਂ ਦਿਖਾਈਆ ਜਾਣਗੀਆਂ। ਇਸ ’ਚ ਪੰਜਾਬੀ ਦੇ ਉੱਘੇ ਕਹਾਣੀਕਾਰ ਵਰਿਆਮ ਸੰਧੂ ਦੀ ਕਹਾਣੀ ‘ਚੌਥੀ ਕੂਟ’ ’ਤੇ ਬਣੀ ਫਿਲਮ ਨੂੰ ਵਿਸ਼ੇਸ਼ ਤੌਰ ’ਤੇ ਸ਼ਾਮਲ ਕੀਤਾ ਗਿਆ ਹੈ।

ਬੀਤੀ ਸ਼ਾਮ ਮਿਸੀਸਾਗਾ ਦੇ ਸਿਨੇਮਾਘਰ ਵਿੱਚ ‘ਚੌਥੀ ਕੂਟ’ ਦਾ ਟਰਾਇਲ ਵੀ ਵਿਖਾਇਆ ਗਿਆ। ਚੌਥੀ ਕੂਟ ਫਿਲਮ ਨੂੰ ਗੁਰਵਿੰਦਰ ਸਿੰਘ ਨੇ ਨਿਰਦੇਸ਼ਿਤ ਕੀਤਾ ਹੈ। ਫਿਲਮ ਦੇ ਕਹਾਣੀਕਾਰ ਵਰਿਆਮ ਸੰਧੂ ਵੀ ਇਸ ਮੌਕੇ ਹਾਜ਼ਰ ਸਨ। ਉਨ੍ਹਾਂ ਨੇ ਦਰਸ਼ਕਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਪਿੰਡ ਸੁਰਸਿੰਘਵਾਲਾ ਨੇ ਇਸ ਕਹਾਣੀ ਦੀ ਪੀੜ ਆਪਣੇ ਪਿੰਡੇ ’ਤੇ ਹੰਢਾਈ ਹੈ। ਇਸ ਮੌਕੇ ਪ੍ਰੋ. ਬਲਵਿੰਦਰ ਸਿੰਘ, ਕੁਲਵਿੰਦਰ ਖਹਿਰਾ, ਸੰਨੀ ਗਿੱਲ ਆਦਿ ਨੇ ਫਿਲਮ ਨੂੰ ਪੰਜਾਬੀ ਜ਼ਬਾਨ ਦਾ ਹਾਸਿਲ ਦੱਸਿਆ।

ਫਿਲਮ ਫੈਸਟੀਵਲ ਦੇ ਬੁਲਾਰੇ ਸੰਨੀ ਗਿੱਲ ਨੇ ਦੱਸਿਆ ਕਿ ਇਹ ਮੇਲਾ 22 ਮਈ ਤੱਕ ਚਲੇਗਾ ਅਤੇ ਇਸ ਵਿੱਚ ਵਿੱਚ ਬਲੈਕ ਪ੍ਰਿੰਸ, ਚੰਮ, ਵੁਲਫ ਐਂਡ ਸੀਪ, ਲਿਪਸਟਿਕ ਅੰਡਰ ਮਾਈ ਬੁਰਕਾ, ਚੌਥੀ ਕੂਟ ਆਦਿ ਫਿਲਮਾਂ ਦਿਖਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਮੇਲੇ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਜ਼ਿਕਰਯੋਗ ਹੈ ਕਿ ਇਸ ਵਾਰ ਦਾ ਇਹ ਮੇਲਾ ਸਵਰਗੀ ਅਭਿਨੇਤਾ ਓਮ ਪੂਰੀ ਜੀ ਨੂੰ ਸਮਰਪਿਤ ਹੋਵੇਗਾ।

ਆਪਣੇ ਮੋਬਾਈਲ ਫੋਨ ਤੇ ਖ਼ਬਰਾਂ ਪ੍ਰਾਪਤ ਕਰਨ ਲਈ ਆਪਣੇ ਵੱਟਸਐਪ ਨੰਬਰ ਤੋਂ ਸਾਨੂੰ ਸਾਡੇ ਵੱਟਸਐਪ ਨੰਬਰ +91-734-094-7900 ‘ਤੇ ਆਪਣਾ ਨਾਮ ਲਿਖ ਕੇ ਸੁਨੇਹਾ ਭੇਜੋ ਜੀ

NO COMMENTS