ਸਿਦਕ ਸਿੰਘ

ਮੈਲਬੋਰਨ, (ਜਾਗੋ ਪੰਜਾਬ ਬਿਊਰੋ): ਭਾਵੇਂ ਕਿ ਸਿੱਖ ਪੰਜਾਬ ਤੋਂ ਬਾਹਰ ਵਿਦੇਸ਼ਾਂ ਵਿਚ ਉੱਚ ਰਾਜਨੀਤਕ ਅਹੁਦਿਆਂ ‘ਤੇ ਪਹੁੰਚ ਗਏ ਹਨ ਪਰ ਆਪਣੀ ਕੌਮੀ ਰਾਜਨੀਤਕ ਸਥਾਪਤੀ ਨਾ ਹੋਣ ਕਰਕੇ ਸਿੱਖਾਂ ਨੂੰ ਵਾਰ-ਵਾਰ ਆਪਣੀ ਧਾਰਮਿਕ ਪਛਾਣ ਨਾਲ ਜਿੰਦਗੀ ਜਿਊਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੀ ਇਕ ਕੇਸ ਅਸਟਰੇਲੀਆ ਵਿਚ ਸਾਹਮਣੇ ਆਇਆ ਹੈ ਜਿੱਥੇ ਇਕ ਸਕੂਲ ਵਲੋਂ ਪੰਜ ਸਾਲ ਦੇ ਬੱਚੇ ਨੂੰ ਪਟਕਾ ਬੰਨ੍ਹਣ ਕਾਰਨ ਦਾਖ਼ਲੇ ਤੋਂ ਇਨਕਾਰ ਕਰ ਦਿੱਤਾ ਗਿਆ ਹੈ।

5 ਸਾਲਾ ਸਿਦਕ ਸਿੰਘ ਅਰੋੜਾ ਨੇ ਮੈਲਬਰਨ ਦੇ ਉੱਤਰ-ਪੱਛਮ ’ਚ ਮੈਲਟਨ ਕ੍ਰਿਸ਼ਚੀਅਨ ਕਾਲਜ ’ਚ ਇਸ ਸਾਲ ਤੋਂ ਪ੍ਰੈਪਰੇਟਰੀ ਦੀ ਪੜ੍ਹਾਈ ਸ਼ੁਰੂ ਕਰਨੀ ਸੀ। ‘ਏਬੀਸੀ ਨਿਊਜ਼’ ਦੀ ਰਿਪੋਰਟ ਮੁਤਾਬਕ ਸਿਦਕ ਦਾ ਪਟਕਾ ਸਕੂਲ ਵਰਦੀ ਨਾਲ ਮੇਲ ਨਹੀਂ ਖਾਂਦਾ ਸੀ ਜੋ ਵਿਦਿਆਰਥੀਆਂ ਦੇ ਧਰਮ ਦੇ ਆਧਾਰ ’ਤੇ ਸਿਰ ਢੱਕਣ ਖ਼ਿਲਾਫ਼ ਹੈ।

ਸਿਦਕ ਦੇ ਪਰਿਵਾਰ ਨੇ ਹੁਣ ਸਕੂਲ ਦੇ ਇਸ ਰਵੱਈਏ ਖਿਲਾਫ ਕਾਨੂੰਨੀ ਮੁਹਿੰਮ ਵਿੱਢ ਦਿੱਤੀ ਹੈ। ਸਿਦਕ ਸਿੰਘ ਅਰੋੜਾ ਨੇ ਉਸ ਦੇ ਪਰਿਵਾਰ ਨੇ ਵਿਕਟੋਰੀਅਨ ਸਿਵਲ ਅਤੇ ਐਡਮਿਨੀਸਟਰੇਟਿਵ ਟ੍ਰਿਬਿਊਨਲ ’ਚ ਇਹ ਮਾਮਲਾ ਪੇਸ਼ ਕਰਦਿਆਂ ਕਿਹਾ ਕਿ ਸਕੂਲ ਨੇ ਧਰਮ ਦੇ ਆਧਾਰ ’ਤੇ ਉਨ੍ਹਾਂ ਦੇ ਬੇਟੇ ਨਾਲ ਵਿਤਕਰਾ ਕਰ ਕੇ ਬਰਾਬਰ ਦੇ ਮੌਕੇ ਦੇਣ ਸਬੰਧੀ ਐਕਟ ਦੀ ਉਲੰਘਣਾ ਕੀਤੀ ਹੈ। ਟ੍ਰਿਬਿਊਨਲ ’ਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਕਾਲਜ ’ਚ ਕਿਸੇ ਵੀ ਧਰਮ ਦਾ ਬੱਚਾ ਦਾਖ਼ਲਾ ਲੈ ਸਕਦਾ ਹੈ।

Must Watch Video:

ਆਪਣੇ ਮੋਬਾਈਲ ਫੋਨ ਤੇ ਖ਼ਬਰਾਂ ਪ੍ਰਾਪਤ ਕਰਨ ਲਈ ਆਪਣੇ ਵੱਟਸਐਪ ਨੰਬਰ ਤੋਂ ਸਾਨੂੰ ਸਾਡੇ ਵੱਟਸਐਪ ਨੰਬਰ +91-734-094-7900 ‘ਤੇ ਆਪਣਾ ਨਾਮ ਲਿਖ ਕੇ ਸੁਨੇਹਾ ਭੇਜੋ ਜੀ

NO COMMENTS