ਚੰਡੀਗੜ੍ਹ, (ਜਾਗੋ ਪੰਜਾਬ ਬਿਊਰੋ): ਦੱਖਣੀ ਏਸ਼ੀਆ ਵਿਚ ਸਥਿਤ ਪੰਜਾਬ ਦੀ ਧਰਤੀ ‘ਤੇ ਲੰਬੇ ਸੰਘਰਸ਼ ਤੋਂ ਬਾਅਦ ਉਸਾਰੇ ਖਾਲਸਾ ਰਾਜ ਦੀਆਂ ਬਾਤਾਂ ਪਾਉਂਦੀ ਫਿਲਮ “ਦਾ ਬਲੈਕ ਪ੍ਰਿੰਸ” ਅੱਜ ਦੁਨੀਆ ਭਰ ਦੇ ਸਿਨੇਮਿਆਂ ਦਾ ਸ਼ਿੰਗਾਰ ਬਣ ਗਈ ਹੈ। ਸ਼ੇਰ-ਏ-ਪੰਜਾਬ ਦੇ ਲਕਫ ਨਾਲ ਮਸ਼ਹੂਰ ਪੰਜਾਬ ਦੇ ਸਿੱਖ ਰਾਜੇ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਮਹਾਰਾਣੀ ਜਿੰਦ ਕੌਰ ਅਤੇ ਸਭ ਤੋਂ ਛੋਟੇ ਪੁੱਤਰ ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ‘ਤੇ ਅਧਾਰਿਤ ਇਸ ਫਿਲਮ ਨੂੰ ਦਰਸ਼ਕ ਲੰਬੇ ਸਮੇਂ ਤੋਂ ਉਡੀਕ ਰਹੇ ਸਨ।

ਇਹ ਇਕ ਹਾਲੀਵੁੱਡ ਫਿਲਮ ਹੈ ਜਿਸ ਨੂੰ ਤਿੰਨ ਭਾਸ਼ਾਵਾਂ ਪੰਜਾਬੀ, ਅੰਗਰੇਜੀ ਅਤੇ ਹਿੰਦੀ ਵਿਚ ਜਾਰੀ ਕੀਤਾ ਗਿਆ ਹੈ। ਇਸ ਫਿਲਮ ਵਿਚ ਮਹਾਰਾਜਾ ਦਲੀਪ ਸਿੰਘ ਦਾ ਕਿਰਦਾਰ ਮਸ਼ਹੂਰ ਪੰਜਾਬੀ ਗਾਇਕ ਸਤਿੰਦਰ ਸਰਤਾਜ ਵਲੋਂ ਅਤੇ ਮਹਾਰਾਣੀ ਜਿੰਦ ਕੌਰ ਦਾ ਕਿਰਦਾਰ ਮਸ਼ਹੂਰ ਅਦਾਕਾਰਾ ਸ਼ਬਾਨਾ ਆਜ਼ਮੀ ਵਲੋਂ ਨਿਭਾਇਆ ਗਿਆ ਹੈ।

ਫਿਲਮ ਵਿਚ ਮਹਾਰਾਣੀ ਜਿੰਦ ਕੌਰ ਦੇ ਕਿਰਦਾਰ ਵਿਚ ਸ਼ਬਾਨਾ ਆਜ਼ਮੀ

ਇਸ ਫਿਲਮ ਦਾ ਨਿਰਦੇਸ਼ਨ ਨਾਮਵਰ ਹਾਲੀਵੁੱਡ ਨਿਰਦੇਸ਼ਕ ਕਵੀ ਰਾਜ਼ ਵਲੋ ਕੀਤਾ ਗਿਆ ਹੈ। ਫਿਲਮੀ ਦੁਨੀਆ ਵਿਚ ਕਵੀ ਰਾਜ ਹੁਣ ਤਕ 35 ਤੋਂ ਜਿਆਦਾ ਅੰਤਰਰਾਸ਼ਟਰੀ ਇਨਾਮ ਜਿੱਤ ਚੁੱਕੇ ਹਨ।

ਸਤਿੰਦਰ ਸਰਤਾਜ ਅਤੇ ਸ਼ਬਾਨਾ ਆਜ਼ਮੀ ਤੋਂ ਇਲਾਵਾ ਹਾਲੀਵੁੱਡ ਅਦਾਕਾਰ ਜੇਸਨ ਫਲੇਮਿੰਗ, ਅਮਾਨਦਾ ਰੂਟ, ਡੇਵਿਡ ਏਸੇਕਸ, ਸੌਫੀ ਸਟੀਵਨਸ, ਰੁਪਿੰਦਰ ਮੈਗੋਨ, ਕੇਥ ਡਫੀ, ਅਮਿਤ ਚੱਨਾ ਅਤੇ ਰਣਜੀਤ ਸਿੰਘ ਸ਼ੁੱਭ ਮੁੱਖ ਕਿਰਦਾਰਾਂ ਵਿਚ ਨਜ਼ਰ ਆਉਣਗੇ।

ਇਸ ਫਿਲਮ ਦੇ ਨਿਰਮਾਣ ਉੱਤੇ ਲਗਭਗ 5 ਮਿਲੀਅਨ ਡਾਲਰ ਰਕਮ ਖਰਚ ਕੀਤੀ ਗਈ ਹੈ। ਇਸ ਫਿਲਮ ਦੇ ਮੁੱਖ ਨਿਰਮਾਤਾ ਬਰਿਲਸਟੇਨ ਇੰਟਰਟੇਨਮੈਂਟ ਪਾਰਟਨਰਸ ਹਨ।

ਫਿਲਮ ਦੀ ਪਹਿਲੀ ਝਲਕ ਦੇਖੋ:

<?center>

ਆਪਣੇ ਮੋਬਾਈਲ ਫੋਨ ਤੇ ਖ਼ਬਰਾਂ ਪ੍ਰਾਪਤ ਕਰਨ ਲਈ ਆਪਣੇ ਵੱਟਸਐਪ ਨੰਬਰ ਤੋਂ ਸਾਨੂੰ ਸਾਡੇ ਵੱਟਸਐਪ ਨੰਬਰ +91-734-094-7900 ‘ਤੇ ਆਪਣਾ ਨਾਮ ਲਿਖ ਕੇ ਸੁਨੇਹਾ ਭੇਜੋ ਜੀ

NO COMMENTS