ਮੁੰਬਈ, (ਜਾਗੋ ਪੰਜਾਬ ਬਿਊਰੋ): ਰਿਲਾਇੰਸ ਇੰਡਸਟ੍ਰੀਜ਼ ਦੀ 40ਵੀਂ ਸਾਲਾਨਾ ਜਨਰਲ ਮੀਟਿੰਗ ਮੁੰਬਈ ਵਿਖੇ ਹੋਈ। ਇਸ ਦੌਰਾਨ ਚੇਅਰਮੈਨ ਮੁਕੇਸ਼ ਅੰਬਾਨੀ ਨੇ ਸ਼ੇਅਰ ਹੋਲਡਰਾਂ ਨੂੰ ਸੰਬੋਧਨ ਕੀਤਾ। ਰਿਲਾਇੰਸ ਦੇ ਗ੍ਰਾਹਕਾਂ ਨੂੰ ਤੋਹਫਾ ਦਿੰਦਿਆਂ ਅੰਬਾਨੀ ਨੇ ਜੀਓ ਫੀਚਰ ਫੋਨ ਜਾਰੀ ਕੀਤਾ ਅਤੇ ਕਈ ਨਵੇਂ ਐਲਾਨ ਕੀਤੇ। ਜਾਰੀ ਕੀਤਾ ਗਿਆ ਨਵਾਂ ਫੋਨ ਬਿਲਕੁਲ ਮੁਫਤ ਹੋਵੇਗਾ। ਇਸ ਤੋਂ ਇਲਾਵਾ ਮਹਿਜ਼ 153 ਰੁਪਏ ਵਿਚ ਅਨਲਿਮਿਟੇਡ ਕਾਲਿੰਗ ਅਤੇ ਅਨਲਿਮਿਟੇਡ ਡਾਟਾ ਵਰਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।

ਇਸ ਨਵੇਂ ਫੋਨ ਦਾ ਟ੍ਰਾਇਲ 15 ਅਗਸਤ ਤੋਂ ਕੀਤਾ ਜਾਵੇਗਾ। 24 ਅਗਸਤ ਤੋਂ ਫੋਨ ਦੀ ਪ੍ਰੀ-ਬੁਕਿੰਗ ਕਰਨੀ ਪਵੇਗੀ। ਪ੍ਰੀ-ਬੁੱਕ ਕਰਨ ਵਾਲੇ ਗ੍ਰਾਹਕਾਂ ਨੂੰ ਇਹ ਫੋਨ ਸਤੰਬਰ 2017 ਤੋਂ ਮਿਲਨਾ ਸ਼ੁਰੂ ਹੋ ਜਾਵੇਗਾ।

ਇਸ ਫੋਨ ਦੀ ਪ੍ਰਭਾਵੀ ਕੀਮਤ ਸਿਫਰ (0) ਹੋਵੇਗੀ ਪਰ ਇਸ ਲਈ 1500 ਰੁਪਏ ਦਾ ਸਿਕਿਉਰਟੀ ਡਿਪੋਜ਼ਿਟ ਕਰਨਾ ਪਵੇਗਾ। ਕੰਪਨੀ ਨੇ ਐਲਾਨ ਕੀਤਾ ਹੈ ਕਿ 3 ਸਾਲ ਬਾਅਦ 1500 ਰੁਪਏ ਵਾਪਿਸ ਕਰ ਦਿੱਤੇ ਜਾਣਗੇ।

ਜੇ ਫੋਨ ਦੇ ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਅਲਫਾ ਨੁਮੈਰਿਕ ਕੀਪੈਡ, 2.4ਇੰਚ ਡਿਸਪਲੇ, ਐਫ.ਐਮ ਰੇਡੀਓ, ਟੋਰਚ ਲਾਈਟ, ਹੈਡਫੋਨ ਜੈਕ, ਐਸ.ਡੀ ਕਾਰਡ ਸਲੋਟ, ਫੋਰ ਵੇ ਨੈਵੀਗੇਸ਼ਨ ਸਿਸਟਮ, ਫੋਨ ਕੰਟੈਕਟ, ਕਾਲ ਹਿਸਟਰੀ ਅਤੇ ਜੀਓ ਐਪਸ ਹੋਣਗੀਆਂ।

ਇਸ ਫੋਨ ਵਿਚ 153 ਰੁਪਏ ਪ੍ਰਤੀ ਮਹੀਨਾ ਦੇ ਰਿਚਾਰਜ ‘ਤੇ ਅਨਲਿਮਿਟੇਡ ਕਾਲਿੰਗ ਅਤੇ ਅਨਲਿਮਿਟੇਡ ਡਾਟਾ ਮਿਲੇਗਾ।

ਆਪਣੇ ਮੋਬਾਈਲ ਫੋਨ ਤੇ ਖ਼ਬਰਾਂ ਪ੍ਰਾਪਤ ਕਰਨ ਲਈ ਆਪਣੇ ਵੱਟਸਐਪ ਨੰਬਰ ਤੋਂ ਸਾਨੂੰ ਸਾਡੇ ਵੱਟਸਐਪ ਨੰਬਰ +91-734-094-7900 ‘ਤੇ ਆਪਣਾ ਨਾਮ ਲਿਖ ਕੇ ਸੁਨੇਹਾ ਭੇਜੋ ਜੀ

NO COMMENTS