ਨਵੀਂ ਦਿੱਲੀ, (ਜਾਗੋ ਪੰਜਾਬ ਬਿਊਰੋ):  ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਅੱਜ ਆਈਸੀਸੀ ਚੈਂਪੀਅਨਸ ਟਰਾਫੀ 2017 ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਅੱਜ ਹੋਏ ਐਲਾਨ ਵਿਚ ਗੌਤਮ ਗੰਭੀਰ ਅਤੇ ਸੁਰੇਸ਼ ਰੈਣਾ ਨੂੰ ਟੀਮ ਵਿਚ ਨਹੀਂ ਚੁਣਿਆ ਗਿਆ।

ਭਾਰਤੀ ਟੀਮ ਨੂੰ ਗਰੁਪੱ ਬੀ ਵਿਚ ਰੱਖਿਆ ਗਿਆ ਹੈ ਜਿੱਥੇ ਪਾਕਿਸਤਾਨ, ਸਾਊਥ ਅਫਰੀਕਾ ਅਤੇ ਸ਼੍ਰੀ ਲੰਕਾ ਦੀਆਂ ਟੀਮਾਂ ਨਾਲ ਉਸਦਾ ਮੁਕਾਬਲਾ ਹੋਵੇਗਾ। ਭਾਰਤ ਆਪਣਾ ਪਹਿਲਾ ਮੈਚ 4 ਜੂਨ ਨੂੰ ਪਾਕਿਸਤਾਨ ਖਿਲਾਫ, ਦੂਜਾ 8 ਜੂਨ ਨੂੰ ਸ਼੍ਰੀ ਲੰਕਾ ਖਿਲਾਫ ਅਤੇ ਸਾਊਥ ਅਫਰੀਕਾ ਖਿਲਾਫ 11 ਜੂਨ ਨੂੰ ਤੀਜਾ ਮੈਚ ਖੇਡੇਗਾ। ਗਰੁੱਪ ਦੀਆਂ ਪਹਿਲੀਆਂ ਦੋ ਟੀਮਾਂ ਨੂੰ ਸੈਮੀਫਾਈਨਲ ਵਿਚ ਦਾਖਲਾ ਮਿਲੇਗਾ।

ਅੱਜ ਚੁਣੀ ਗਈ ਭਾਰਤੀ ਟੀਮ ਇਸ ਪ੍ਰਕਾਰ ਹੈ:

1. ਵਿਰਾਟ ਕੋਹਲੀ (ਕਪਤਾਨ)

2. ਰੋਹਿਤ ਸ਼ਰਮਾ

3. ਅਜਿੰਕੇ ਰਹਾਣੇ

4. ਸ਼ਿਖਰ ਧਵਨ

5. ਕੇਦਾਰ ਯਾਦਵ

6. ਯੁਵਰਾਜ ਸਿੰਘ

7. ਮਨੀਸ਼ ਪਾਂਡੇ

8. ਮਹਿੰਦਰ ਸਿੰਘ ਧੋਨੀ

9. ਹਾਰਦਿਕ ਪਾਂਡਿਆ

10. ਰਵਿੰਦਰ ਜਡੇਜਾ

11. ਆਰ. ਅਸ਼ਵਿਨ

12. ਉਮੇਸ਼ ਯਾਦਵ

13. ਮੋਹਮਦ ਸਾਮੀ

14. ਭੁਵਨੇਸ਼ਵਰ ਕੁਮਾਰ

15. ਜਸਪ੍ਰੀਤ ਬੁਮਰਾਹ

NO COMMENTS