ਚੰਡੀਗੜ੍ਹ, (ਜਾਗੋ ਪੰਜਾਬ ਬਿਊਰੋ): ਮਲੇਸ਼ੀਆ ਵਿਚ ਖੇਡੇ ਜਾ ਰਹੇ ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਵਿਚ ਅੱਜ ਭਾਰਤ ਨੇ ਨਿਊਜ਼ੀਲੈਂਡ ਨੂੰ 4-0 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤ ਲਿਆ ਹੈ।

ਪਹਿਲੇ ਅੱਧ ਦੇ ਪਹਿਲੇ ਕੁਆਰਟਰ ਵਿਚ ਕੋਈ ਗੋਲ ਨਹੀਂ ਹੋਇਆ। ਦੂਜੇ ਕੁਆਰਟਰ ਵਿਚ ਤੇਜ਼ ਖੇਡਦਾ ਪ੍ਰਦਰਸ਼ਨ ਕਰਦਿਆਂ ਦੂਜੇ ਮਿੰਟ ਵਿਚ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਰੁਪਿੰਦਰ ਸਿੰਘ ਨੇ ਆਪਣੀ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ। 10 ਮਿੰਟ ਬਾਅਦ ਰੁਪਿੰਦਰ ਸਿੰਘ ਨੇ ਇਕ ਹੋਰ ਪੈਨਾਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਭਾਰਤ ਨੂੰ ਪਹਿਲੇ ਅੱਧ ਤਕ 2-0 ਨਾਲ ਅੱਗੇ ਕਰ ਦਿੱਤਾ।

ਰੁਪਿੰਦਰ ਸਿੰਘ

ਇਸ ਤੋਂ ਬਾਅਦ ਐਸ.ਵੀ. ਸੁਨੀਲ ਨੇ ਨਿਊਜ਼ੀਲੈਂਡ ਦੀ ਮੈਚ ਵਿਚ ਵਾਪਸੀ ਦੀ ਕਿਸੇ ਵੀ ਉਮੀਦ ਨੂੰ ਖਤਮ ਕਰਨ ਲਈ ਚੌਥੇ ਕੁਆਰਟਰ (48 ਵੇਂ ਮਿੰਟ) ਵਿੱਚ ਫੀਲਡ ਗੋਲ ਨਾਲ ਲੀਡ ਨੂੰ 3-0 ਕਰ ਦਿੱਤਾ। ਫੇਰ ਤਲਵਿੰਦਰ ਸਿੰਘ ਨੇ ਰਿਵਰਸ ਹਿਟ ਨਾਲ ਇਕ ਗੋਲ ਕਰਕੇ ਸਕੋਰ 4-0 ਕਰ ਦਿੱਤਾ।

ਭਾਰਤ ਨੇ ਪਿਛਲੇ ਹਫਤੇ ਗਰੇਟ ਬ੍ਰਿਟੇਨ ਦੇ ਖਿਲਾਫ 2-2 ਨਾਲ ਆਪਣੇ ਅਭਿਆਨ ਦੀ ਸ਼ੁਰੂਆਤ ਕੀਤੀ ਅਤੇ ਫਿਰ ਆਪਣੀ ਪਹਿਲੀ ਜਿੱਤ ਲਈ ਨਿਊਜ਼ੀਲੈਂਡ ਨੂੰ 3-0 ਨਾਲ ਹਰਾਇਆ। ਪਰ ਦੋ ਦਿਨ ਬਾਅਦ, ਪਿਛਲੀ ਚੈਂਪੀਅਨ ਆਸਟ੍ਰੇਲੀਆ ਹੱਥੋਂ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਫਿਰ ਜਪਾਨ ਦੇ ਖਿਲਾਫ 4-3 ਦੀ ਹਾਰ ਦਾ ਸਾਹਮਣਾ ਕਰਨਾ ਪਿਆ। ਫਾਈਨਲ ‘ਚ ਪਹੁੰਚਣ ਲਈ, ਭਾਰਤ ਨੂੰ ਮੇਜ਼ਬਾਨ ਮਲੇਸ਼ੀਆ ਦੇ ਖਿਲਾਫ ਘੱਟੋ-ਘੱਟ ਦੋ ਗੋਲ ਦੇ ਫਰਕ ਨਾਲ ਜਿੱਤਣਾ ਜ਼ਰੂਰੀ ਸੀ।

ਪਰ ਭਾਰਤ ਨੂੰ ਉਸ ਮੈਚ ਵਿਚ ਮਲੇਸ਼ੀਆ ਹੱਥੋਂ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਪਿਛਲੀ ਵਾਰ ਦੂਜੇ ਨੰਬਰ ‘ਤੇ ਰਿਹਾ ਭਾਰਤ ਖਿਤਾਬੀ ਦੌੜ ਤੋਂ ਬਾਹਰ ਹੋ ਗਿਆ ਸੀ।

ਆਪਣੇ ਮੋਬਾਈਲ ਫੋਨ ਤੇ ਖ਼ਬਰਾਂ ਪ੍ਰਾਪਤ ਕਰਨ ਲਈ ਆਪਣੇ ਵੱਟਸਐਪ ਨੰਬਰ ਤੋਂ ਸਾਨੂੰ ਸਾਡੇ ਵੱਟਸਐਪ ਨੰਬਰ +91-734-094-7900 ‘ਤੇ ਆਪਣਾ ਨਾਮ ਲਿਖ ਕੇ ਸੁਨੇਹਾ ਭੇਜੋ ਜੀ

NO COMMENTS