ਵਕੀਲ ਦਵਿੰਦਰ ਸਿੰਘ

ਜੰਮੂ, (ਜਾਗੋ ਪੰਜਾਬ ਬਿਊਰੋ): ਭਾਰਤ ਦੀ ਕੌਮੀ ਜਾਂਚ ਅਜੈਂਸੀ ਐਨਆਈਏ ਵਲੋਂ ਕਸ਼ਮੀਰੀ ਆਗੂਆਂ ‘ਤੇ ਕੀਤੀ ਜਾ ਰਹੀ ਕਾਰਵਾਈ ਵਿਚ ਅੱਜ ਐਨਆਈਏ ਨੇ ਕਸ਼ਮੀਰ ਦੇ ਸਿੱਖ ਅਜ਼ਾਦੀ ਪਸੰਦ ਆਗੂ ਵਕੀਲ ਦਵਿੰਦਰ ਸਿੰਘ ਦੇ ਘਰ ਛਾਪੇਮਾਰੀ ਕੀਤੀ ਹੈ। ਦਵਿੰਦਰ ਸਿੰਘ ਹੁਰੀਅਤ ਕਾਨਫਰੰਸ ਦੇ ਆਗੂ ਸਈਅਦ ਅਲੀ ਸ਼ਾਹ ਗਿਲਾਨੀ ਦੇ ਕਰੀਬੀ ਹਨ।

ਐਨਆਈਏ ਵਲੋਂ ਬੀਤੇ ਦਿਨੀਂ ਹਵਾਲਾ ਕੇਸ ਵਿਚ ਕਸ਼ਮੀਰ ਦੇ 7 ਵੱਖਵਾਦੀ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਕਰਯੋਗ ਹੈ ਕਿ ਕਸ਼ਮੀਰ ਵਿਚ ਚੱਲ ਰਹੀ ਅਜ਼ਾਦੀ ਲਹਿਰ ਵਿਚ ਵਕੀਲ ਦਵਿੰਦਰ ਸਿੰਘ ਸਿੱਖ ਨੁਮਾਂਇੰਦਗੀ ਕਰਦੇ ਹਨ ਤੇ ਕਸ਼ਮੀਰ ਦੇ ਹੱਕਾਂ ਲਈ ਅਵਾਜ਼ ਬੁਲੰਦ ਕਰਦੇ ਰਹਿੰਦੇ ਹਨ।

ਸੂਤਰਾਂ ਅਨੁਸਾਰ ਐਨਆਈਏ ਇਸ ਮਾਮਲੇ ਵਿਚ ਸਈਅਦ ਅਲੀ ਸ਼ਾਹ ਗਿਲਾਨੀ ਨੂੰ ਖਿੱਚਣ ਦੀਆਂ ਤਿਆਰੀਆਂ ਕਰ ਰਹੀ ਹੈ। ਐਨਆਈਏ ਵਲੋਂ ਗਿਲਾਨੀ ਦੇ ਪੁੱਤਰਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ।

Must Watch Video:

ਆਪਣੇ ਮੋਬਾਈਲ ਫੋਨ ਤੇ ਖ਼ਬਰਾਂ ਪ੍ਰਾਪਤ ਕਰਨ ਲਈ ਆਪਣੇ ਵੱਟਸਐਪ ਨੰਬਰ ਤੋਂ ਸਾਨੂੰ ਸਾਡੇ ਵੱਟਸਐਪ ਨੰਬਰ +91-734-094-7900 ‘ਤੇ ਆਪਣਾ ਨਾਮ ਲਿਖ ਕੇ ਸੁਨੇਹਾ ਭੇਜੋ ਜੀ

NO COMMENTS