ਪ੍ਰਭਜੋਤ ਸਿੰਘ

ਸ. ਪ੍ਰਭਜੋਤ ਸਿੰਘ (94655-89440)

ਮਾਰਕਸੀ ਧਰਾਤਲ ‘ਤੇ ਖੜਕੇ , ਗੁਰੂ ਸਾਹਿਬ ਦੇ ਇਲਾਹੀ ਦਰਸ਼ਨ ਨਹੀਂ ਕੀਤੇ ਜਾ ਸਕਦੇ ਕਿਉਂਕਿ ਇੱਕ ਤਾਂ ਇਹ ਵਿਚਾਰਧਾਰਾ ਵਿਗਿਆਨਿਕ ਤਰਕ ‘ਤੇ ਖੜੀ ਹੈ ਭਾਵ ਅਧਿਆਤਮਿਕ ਤਰਕ ਤੋਂ ਸੱਖਣੀ ਹੈ ਅਤੇ ਦੂਜਾ ਧਰਮ ਦੀ ਖਿਲਾਫਤ, ਇਸ ਅੰਦਰ ਜਮਾਂਦਰੂ ਮੌਜੂਦ ਹੈ । ਇਸ ਲਈ , ਇਸ ਵਿਚਾਰਧਾਰਾ ‘ਚੋਂ , (ਸੁਰਜੀਤ) ਗੱਗ ਵਰਗੇ, ਰੋਗੀ ਮਾਨਸਿਕਤਾ ਵਾਲੇ ਬੰਦਿਆਂ ਦਾ ਨਿਕਲਣਾ ਬੜਾ ਸੁਭਾਵਿਕ ਹੈ।

ਅੱਜ ਸਾਰੇ ਰੰਗਾਂ ਦੇ ਕਾਮਰੇਡ ਕਤਾਰ ਬਣਾਕੇ ਗੱਗ ਦੇ ਪਿੱਛੇ ਆ ਕੇ ਖੜ ਗਏ ਹਨ। ਹੁਣ ਇਹ ਸਾਰਾ ਗੁਰੂ ਦੋਖੀ ਤਬਕਾ ਵਿਚਾਰਾਂ ਦੀ ਆਜਾਦੀ ਦੇ ਨਾਮ ‘ਤੇ ਗੱਗ ਨੂੰ ਸਹੀ ਠਹਿਰਾਉਣ ਲੱਗਾ ਹੋਇਆ ਹੈ। ਇੱਕ ਪਾਸੇ ਤਾਂ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਗੱਗ ਵੱਲੋਂ ਕਵਿਤਾ ਰਾਹੀਂ ਕੀਤੇ ਗਏ ਕੁਕਰਮ ਦੀ ਵਿਰੋਧਤਾ ਕਰਦੇ ਹਾਂ ਅਤੇ ਦੂਜੇ ਪਾਸੇ ,ਨਾਲ ਹੀ , ਉਸਦੀ ਗਿ੍ਫਤਾਰੀ ਨੂੰ ਗਲਤ ਦਰਸਾਉਣ ਲੱਗੇ ਹੋੲੇ ਹਨ। ਉਸ ‘ਤੇ ਲੱਗੀ ਧਾਰਾ 295 ਏ ਦੀ ਮੁਖ਼ਾਲਫ਼ਤ ਕਰਨਾ, ਇਹਨਾਂ ਦਾ ਨਿੱਤ ਦਾ ਬੌਧਿਕ (ਕੁ) ਕਰਮ ਬਣ ਚੁੱਕਿਆ ਹੈ। ਕਮਿਊਨਿਸਟਾਂ ਦਾ ਇਹ ਅਮਲ , ਇਸ ਗੱਲ ਦੀ ਪ੍ਰਤੱਖ ਗਵਾਹੀ ਹੈ ਕਿ ਇਹ ਲੋਕ ਸਿੱਖਾਂ ਦੇ ਹਮਦਰਦ ਨਹੀਂ ਹਨ ਬਲਕਿ ਤਹਿ ਦਿਲੋਂ ਗੁਰੂ ਨਿੰਦਕ ਗੱਗ ਦੇ ਹਮਾਇਤੀ ਹਨ। ਇਸ ਸਾਰੀ ਕਸਰਤ ਵਿੱਚ ਇਮਾਨਦਾਰ ਕਾਮਰੇਡ ਵੀ ਬਾਕਾਇਦਾ ਸ਼ਾਮਿਲ ਹਨ। ਇਹ ਲੋਕ ( ਕਾਮਰੇਡ) ਸ਼ਬਦ-ਜਾਲ ਬੁਣਕੇ ਸਿੱਖਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜੇ ਇਹਨਾਂ ਕਾਮਰੇਡਾਂ ਦੀ ਨਿਗਾਹ ‘ਚ ਗੱਗ ਨੇ ਧਾਰਮਿਕ ਗੁਨਾਹ ਕੀਤਾ ਹੈ ਤਾਂ ਫਿਰ ਉਸ ਦੀ ਗਿ੍ਫਤਾਰੀ ਉੱਤੇ ਇਹ ਵਰਗ ਤਕਲੀਫ਼ ਕਿਉਂ ਮਹਿਸੂਸ ਕਰ ਰਿਹਾ ਹੈ?

ਇਹਨਾਂ ਲੋਕਾਂ ਦੇ ਬਿਆਨਾਂ ਵਿੱਚ ਕੋਈ ਉਹਲਾ ਨਹੀਂ ਹੈ। ਕਮਿਊਨਿਸਟ ਬੜੇ ਸਾਫ਼ ਅਤੇ ਸਪੱਸ਼ਟ ਸ਼ਬਦਾਂ ਵਿੱਚ ਕਹਿ ਰਹੇ ਹਨ ਕਿ ਗੁਰੂ ਸਾਹਿਬਾਨ ਬਾਰੇ ਕੋਈ ਵੀ ਭੱਦੀ ਕਵਿਤਾ ਜਾਂ ਲਿਖਤ ਲਿਖਣ ਦੀ ਸਮਾਜ ਵਿੱਚ ਪੂਰੀ ਖੁੱਲ੍ਹ ਹੋਣੀ ਚਾਹੀਦੀ ਹੈ।ਆਪਣੇ ਇਸ ਪੈਂਤੜੇ ਨਾਲ ਇਹ ਲੋਕ ਪੰਥ ਵਿਰੋਧੀ ਤਾਕਤਾਂ ਨੂੰ ਹੋਰ ਹੱਲਾਸ਼ੇਰੀ ਦੇਣ ਲੱਗੇ ਹੋਏ ਹਨ।

ਕਾਮਰੇਡਾਂ ਦੀ ਸਤੁੰਲਿਤ ਪਹੁੰਚ ਦੇ ਅਡੰਬਰ ਨੂੰ ਵੀ ਜਾਣਨਾ ਅਤੇ ਸਮਝਣਾ ਬਹੁਤ ਜ਼ਰੂਰੀ ਹੈ। ਇਹ ਰਣਨੀਤੀ ਸਿੱਖ ਨੌਜਵਾਨਾਂ ਨੂੰ ਕਮਿਊਨਿਸਟ ਧਾਰਾ ਵੱਲ ਖਿੱਚਣ ਲਈ ਅਤੇ ਆਪਣੇ ਆਪ ਨੂੰ ਨਿਰਪੱਖ ਦਰਸਾਉਣ ਲਈ ਅਪਣਾਈ ਗਈ ਹੈ। ਇਸ ਦੇ ਨਾਲ ਹੀ ਖੱਬੇ ਪੱਖੀ ਪਾਰਟੀਆਂ ਜਾਂ ਧਿਰਾਂ ਦੀ ਇੱਕ ਹੋਰ ਪਰਤ ਦੇ ਨਾਲ ਰੁਬਰੂ ਹੋਣਾ ਵੀ ਲਾਜ਼ਮੀ ਹੋ ਗਿਆ ਹੈ। ਕੁੱਝ ਖੱਬੇ ਪੱਖੀ ਧਿਰਾਂ ਅੰਦਰ ਚੰਦ ਕੁ ਇਨਸਾਨ ਇਹੋ ਜਿਹੇ ਵਿਚਰ ਰਹੇ ਹਨ, ਜੋ ਗੁਰੂ ਸਾਹਿਬਾਨ ਦੀ ਸ਼ਖ਼ਸੀਅਤ ਨਾਲ ਕਿਸੇ ਹੱਦ ਤੱਕ ਪਿਆਰ ਕਰਦੇ ਹਨ। ਪਰ ਇਹਨਾਂ ਕਮਿਊਨਿਸਟਾਂ ਦੀ ਆਤਮਾ ਜਾਂ ਤਾਂ ਉਹਨਾਂ ਦੀ ਵਿਚਾਰਧਾਰਾ ਹੇਠਾਂ ਦੱਬੀ ਗਈ ਹੈ ਅਤੇ ਜਾਂ ਫਿਰ ਪਾਰਟੀ ਦੇ ਜਥੇਬੰਦਕ ਦਬਾਅ ਅੱਗੇ ਗੋਡੇ ਟੇਕ ਚੁੱਕੀ ਹੈ। ਇਸ ਲਈ ਇਹ ਵਿਅਕਤੀ ਵੀ ਗੁਰੂ ਨਿੰਦਕਾਂ ਦੇ ਸੰਗੀ-ਸਾਥੀ ਹੋ ਨਿਬੜੇ ਹਨ।

ਵਿਚਾਰਾਂ ਦੀ ਆਜਾਦੀ ਦੀ ਦੁਹਾਈ ਦੇਣ ਵਾਲੇ ਕਾਮਰੇਡਾਂ ਨੂੰ ਸਿੱਖ ਭਾਵਨਾ ਅਤੇ ਜ਼ਾਬਤੇ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਪ੍ਰਗਟਾਵੇ ਦੀ ਸੁਤੰਤਰਤਾ ਦੀ ਪ੍ਰਚਲਿਤ ਅਤੇ ਸਥਾਪਿਤ ਹੱਦ ਪੈਗੰਬਰ ਦੀ ਹਸਤੀ ‘ਤੇ ਆ ਕੇ ਖਤਮ ਹੋ ਜਾਂਦੀ ਹੈ। ਭਾਵ ਪੈਗੰਬਰ ਦੀ ਅਪਕੜ ਸ਼ਖਸੀਅਤ ਅਤੇ ਉਸਦੇ ਇਲਾਹੀ ਗਿਆਨ( ਧੁਰ ਕੀ ਬਾਣੀ) ਬਾਰੇ ਸੰਜੀਦਾ ਤਰੀਕੇ ਨਾਲ ਵਿਚਾਰ ਤਾਂ ਪ੍ਰਗਟਾਏ ਜਾ ਸਕਦੇ ਹਨ। ਪਰ ਵਿਚਾਰਾਂ ਦੀ ਖੁੱਲ੍ਹ ਦੇ ਨਾਮ ‘ਤੇ, ਉਹਨਾਂ ਦੀ ਤੌਹੀਨ ਨੂੰ , ਸਿੱਖ ਕੌਮ ਕਤਹੀ ਬਰਦਾਸ਼ਤ ਨਹੀਂ ਕਰੇਗੀ।

ਆਪਣੇ ਮੋਬਾਈਲ ਫੋਨ ਤੇ ਖ਼ਬਰਾਂ ਪ੍ਰਾਪਤ ਕਰਨ ਲਈ ਆਪਣੇ ਵੱਟਸਐਪ ਨੰਬਰ ਤੋਂ ਸਾਨੂੰ ਸਾਡੇ ਵੱਟਸਐਪ ਨੰਬਰ +91-734-094-7900 ‘ਤੇ ਆਪਣਾ ਨਾਮ ਲਿਖ ਕੇ ਸੁਨੇਹਾ ਭੇਜੋ ਜੀ

NO COMMENTS